ਜੋ ਤੁਸੀਂ ਆਨਲਾਈਨ ਕਰਦੇ ਹੋ, ਉਹੀ ਕਰੋ।
Firefox Browser ਵੇਖ ਨਹੀਂ ਰਿਹਾ ਹੈ।
ਅਸੀਂ ਇਸ਼ਤਿਹਾਰੀ ਟਰੈਕਰਾਂ ‘ਤੇ ਪਾਬੰਦੀ ਲਾਉਂਦੇ ਹਾਂ। ਤੁਸੀਂ ਵੱਧ ਤੇਜ਼ੀ ਨਾਲ ਇੰਟਰਨੈੱਟ ਵਰਤਦੇ ਹੋ।
ਇਸ਼ਤਿਹਾਰ ਧਿਆਨ ਭਟਕਾਉਂਦੇ ਅਤੇ ਵੈੱਬ ਸਫ਼ਿਆਂ ਨੂੰ ਲੋਡ ਕਰਨਾ ਹੌਲੀ ਕਰ ਦਿੰਦੇ ਹਨ, ਜਦੋਂ ਕਿ ਟਰੈਕਰ ਤੁਹਾਡੀਆਂ ਸਾਰੀਆਂ ਆਨਲਾਈਨ ਸਰਗਰਮੀਆਂ ਦੀ ਸੂਹ ਲੈਂਦੇ ਹਨ। Firefox Browser ਆਪਣੇ-ਆਪ ਹੀ ਬਹੁਤੇ ਟਰੈਕਰਾਂ ਉੱਤੇ ਪਾਬੰਦੀ ਲਾਉਂਦਾ ਹੈ, ਤਾਂ ਕਿ ਤੁਹਾਨੂੰ ਆਪਣੀ ਸੁਰੱਖਿਆ ਸੈਟਿੰਗਾਂ ਦੀ ਜਾਂਚ ਨਾ ਕਰਨੀ ਪਵੇ।
Firefox ਹਰੇਕ ਲਈ ਹੈ
90 ਤੋਂ ਵੱਧ ਭਾਸ਼ਾਵਾਂ ਨਾਲ ਅਤੇ Windows, Mac ਤੇ Linux ਮਸ਼ੀਨਾਂ ਉੱਤੇ ਚੱਲਣ ਕਰਕੇ Firefox ਕੰਮ ਕਰਦਾ ਹੈ ਭਾਵੇਂ ਤੁਸੀਂ ਜੋ ਵੀ ਵਰਤੋਂ ਜਾਂ ਜਿੱਥੇ ਵੀ ਤੁਸੀਂ ਹੋ। ਸਭ ਤੋਂ ਚੰਗੇ ਤਜਰਬੇ ਲਈ ਪੱਕਾ ਕਰੋ ਕਿ ਤੁਹਾਡਾ ਓਪਰੇਟਿੰਗ ਸਿਸਟਮ ਪੂਰੀ ਤਰ੍ਹਾਂ ਅੱਪਡੇਟ ਹੈ।
Firefox ਨੂੰ ਆਪਣੇ ਸਾਰੇ ਡਿਵਾਈਸ ਉੱਤੇ ਲਵੋ
ਆਪਣੀ ਪਰਦੇਦਾਰੀ ਹਰ ਥਾਂ ਆਪਣੇ ਨਾਲ ਰੱਖੋ। iOS ਅਤੇ Android ਲਈ Firefox ਬਰਾਊਜ਼ਰ ਨਾਲ ਵੈੱਬ ਉੱਤੇ ਪਿੱਛਾ ਕਰਨ ਵਾਲੇ ਟਰੈਕਰਾਂ ਉੱਤੇ ਪਾਬੰਦੀਆਂ ਲਾਉਣ ਵਾਲੀਆਂ ਉਹੀ ਮਜ਼ਬੂਤ ਸੈਟਿੰਗਾਂ ਮੌਜੂਦ ਹਨ, ਜਿੱਥੇ ਵੀ ਤੁਸੀਂ ਹੋਵੋ।
Firefox ਨਾਲ ਇਹ ਸਭ ਕਰੋ
ਵੱਧ ਹੁਸ਼ਿਆਰੀ, ਤੇਜ਼ੀ ਨਾਲ ਲੱਭੋ
- ਸਿਰਨਾਵਾਂ ਪੱਟੀ ਤੋਂ ਖੋਜੋ
- ਖੋਜ ਇੰਜਣ ਲਈ ਚੋਣਾਂ
- ਹੁਸ਼ਿਆਰ ਖੋਜ ਸੁਝਾਅ
- ਨਤੀਜਿਆਂ ਵਿੱਚ ਬੁੱਕਮਾਰਕ, ਅਤੀਤ ਅਤੇ ਖੁੱਲੀ ਟੈਬ
ਆਪਣੀ ਕਾਰਗੁਜ਼ਾਰੀ ਨੂੰ ਵਧਾਓ
- Google ਉਤਪਾਦਾਂ ਨਾਲ ਕੰਮ ਕਰਦਾ ਹੈ
- ਵਿੱਚੇ ਮੌਜੂਦ ਸਕਰੀਨਸ਼ਾਟ ਟੂਲ
- ਬੁੱਕਮਾਰਕ ਮੈਨੇਜਰ
- ਆਪੇ ਸੁਝਾਏ URL
- ਡਿਵਾਈਸਾਂ ਵਿਚਾਲੇ ਸਿੰਕ ਕਰੋ
- ਰੀਡਰ ਢੰਗ
- ਸ਼ਬਦ-ਜੋੜ ਜਾਂਚ
- ਟੰਗੀਆਂ ਹੋਈਆਂ ਟੈਬਾਂ
ਸਟਰੀਮ, ਸਾਂਝਾ ਅਤੇ ਚਲਾਉਣਾ
- ਵੀਡੀਓ ਤੇ ਆਡੀਓ ਦੇ ਆਪੇ ਚੱਲਣ ਉੱਤੇ ਪਾਬੰਦੀ
- ਤਸਵੀਰ-ਚ-ਤਸਵੀਰ
- ਨਵੀਂ ਟੈਬ ਵਿੱਚ ਸ਼ੁੱਧ ਕੀਤੀ ਸਮੱਗਰੀ
- ਲਿੰਕ ਸਾਂਝਾ ਕਰਨਾ
ਤੁਹਾਡੀ ਪਰਦੇਦਾਰੀ ਦੀ ਸੁਰੱਖਿਆ
- ਤੀਜੀ ਧਿਰ ਕੂਕੀਜ਼ ‘ਤੇ ਪਾਬੰਦੀ
- ਫਿੰਗਰਪਰਿੰਟ ਲਈ ਪਾਬੰਦੀ
- ਕ੍ਰਿਕ੍ਰਿਪਟੋ-ਮਾਈਨਰ ਲਈ ਪਾਬੰਦੀ
- ਪ੍ਰਾਈਵੇਟ ਬਰਾਊਜ਼ਿੰਗ ਮੋਡ
- ਨਿੱਜੀ ਸੁਰੱਖਿਆ ਬਾਰੇ ਰਿਪੋਰਟ
ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਕਰੋ
- ਸੰਨ੍ਹ ਲੱਗੀਆਂ ਵੈੱਬਸਾਈਟਾਂ ਲਈ ਚੇਤਾਵਨੀਆਂ
- ਵਿਚੇ ਮੌਜੂਦ ਪਾਸਵਰਡ ਮੈਨੇਜਰ
- ਅਤੀਤ ਸਾਫ਼ ਕਰਨਾ
- ਫਾਰਮ ਆਪੇ ਭਰਨੇ
- ਆਟੋਮੈਟਿਕ ਹੀ ਅੱਪਡੇਟ
ਆਪਣੇ ਬਰਾਊਜ਼ਰ ਨੂੰ ਮਨਮਰਜ਼ੀ ਮੁਤਾਬਕ ਢਾਲਣਾ
- ਥੀਮ
- ਗੂੜ੍ਹਾ ਮੋਡ
- ਇਕਟੈਨਸ਼ਨਾਂ ਲਈ ਲਾਇਬਰੇਰੀ
- ਖੋਜ ਪੱਟੀ ਨੂੰ ਅਨਕੂਲ ਬਣਾਉਣ ਲਈ ਸੈਟਿੰਗਾਂ
- ਨਵੀਂ ਟੈਬ ਢਾਂਚੇ ਨੂੰ ਬਦਲਣਾ
Firefox ਨੂੰ ਆਪਣਾ ਬਣਾਓ
-
ਹਰ ਦਿਲਚਸਪੀ ਲਈ ਇਕਸਟੈਨਸ਼ਨਾਂ
ਸੁਰੱਖਿਆ ਤੋਂ ਖ਼ਬਰਾਂ ਤੇ ਖੇਡਾਂ ਤੱਕ, ਹਰ ਚੀਜ਼ ਲਈ ਇਕਟੈਨਸ਼ਨ ਹੈ। ਜਦੋਂ ਤੱਕ ਤੁਹਾਡਾ ਬਰਾਊਜ਼ਰ ਠੀਕ ਚੱਲਦਾ ਹੈ, ਉਦੋਂ ਤੱਕ ਜਿੰਨੀਆਂ ਮਰਜ਼ੀ ਇਕਟੈਨਸ਼ਨਾਂ ਜੋੜੋ।
-
ਆਪਣੀ ਦਿੱਖ ਨੂੰ ਬਦਲਣਾ
ਆਪਣੇ ਮੂਡ ਜਾਂ ਪਸੰਦ ਦੇ ਮੁਤਾਬਕ ਹਲਕੇ ਤੋਂ ਗੂੜ੍ਹੇ ਮੋਡ ਵਿੱਚ ਬਦਲੋ ਜਾਂ ਪਸੰਦੀਦਾ ਥੀਮ ਨਾਲ ਰੰਗ ਭਰੋ (ਜਿਵੇਂ ਸਤਰੰਗੀ ਪੀਂਘ)।
-
ਆਪਣੀਆਂ ਸੈਟਿੰਗਾਂ ਨੂੰ ਢਾਲਣਾ
ਸਬਰ ਰੱਖਣ ਦੀ ਲੋੜ ਨਹੀਂ ਹੈ। ਨਵੇਂ ਟੈਬ ਸਫ਼ੇ, ਖੋਜ ਪੱਟੀ, ਬੁੱਕਮਾਰਕ ਅਤੇ ਇੰਟਰਨੈੱਟ ਉੱਤੇ ਹੋਰ, ਜੋ ਵੀ ਤੁਸੀਂ ਚਾਹੋ, ਲੱਭਣ ਲਈ ਉੱਤੇ ਜਾਓ।
ਗ਼ੈਰ-ਫਾਇਦਾ ਸੰਗਠਨ ਵਲੋਂ ਤਿਆਰ ਹੈ, ਜਿਸ ਲਈ ਲੋਕ ਪਹਿਲਾਂ ਹਨ
1998 ਤੋਂ ਚੁਣੌਤੀ ਬਣ ਕੇ ਤਿਆਰ ਹੈ
Firefox ਨੂੰ Mozilla ਵਲੋਂ Internet Explorer ਅਤੇ ਹੁਣ Chrome ਵਰਗੇ ਬਰਾਊਜ਼ਰਾਂ ਦੇ ਮੁਕਾਬਲੇ ਵੱਧ ਤੇਜ਼, ਵੱਧ ਪ੍ਰਾਈਵੇਟ ਬਦਲ ਵਜੋਂ ਬਣਾਇਆ ਗਿਆ ਹੈ। ਅੱਜ ਮਕਸਦ ਲਈ ਪ੍ਰਨਾਈ ਕੰਪਨੀ ਅਤੇ ਵਲੰਟੀਅਰ ਤੁਹਾਡੀ ਪਰਦੇਦਾਰੀ ਨੂੰ ਸਭ ਤੋਂ ਪਹਿਲਾਂ ਰੱਖਣਾ ਜਾਰੀ ਰੱਖਦੇ ਹਨ।
ਤੁਹਾਡੀ ਪਰਦੇਦਾਰੀ ਦੀ ਪਹਿਲ ਹੈ
ਜਿਵੇਂ ਇੰਟਰਨੈੱਟ ਵੱਧਦਾ ਅਤੇ ਬਦਲਦਾ ਹੈ ਤਾਂ Firefox ਪਰਦੇਦਾਰੀ ਦੇ ਤੁਹਾਡੇ ਹੱਕ ਉੱਤੇ ਕੇਂਦਰਿਤ ਰਹਿੰਦਾ ਹੈ — ਅਸੀਂ ਇਸ ਨੂੰ ਨਿੱਜੀ ਡਾਟੇ ਦਾ ਵਾਅਦਾ ਕਹਿੰਦੇ ਹਾਂ: ਘੱਟ ਲਵੋ, ਉਸ ਨੂੰ ਸੁਰੱਖਿਅਤ ਰੱਖੋ। ਕੋਈ ਭੇਤ ਨਹੀਂ। ਤੁਹਾਡਾ ਡਾਟਾ, ਤੁਹਾਡੀ ਵੈੱਬ ਸਰਗਰਮੀ, ਤੁਹਾਡੀ ਆਨਲਾਈਨ ਜ਼ਿੰਦਗੀ Firefox ਨਾਲ ਸੁਰੱਖਿਅਤ ਹੈ।
ਆਪਣੇ ਸਾਰੇ ਮਨਪਸੰਦ ਬਰਾਊਜ਼ਰ ਫ਼ੀਚਰਾਂ ਨੂੰ ਪਾਓ— ਅਤੇ ਨਵੇਂ ਵੀ ਲੱਭੋ।
Google ਉਤਪਾਦਾਂ ਨਾਲ ਕੰਮ ਕਰਦਾ ਹੈ
ਤੁਹਾਡੇ ਸਾਰੇ ਮਨਪਸੰਦ Google ਟੂਲ (ਜਿਵੇਂ ਕਿ ਜੀਮੇਲ ਤੇ ਡੌਕਸ) Firefox Browser ਨਾਲ ਬੜੇ ਆਰਾਮ ਨਾਲ ਚੱਲਦੇ ਹਨ।
Facebook Container
Facebook (ਅਤੇ Instagram) ਨੂੰ ਵੈੱਬ ਉੱਤੇ ਤੁਹਾਡਾ ਪਿੱਛਾ ਕਰਨ ਤੋਂ ਰੋਕਣ ਲਈ ਇਹ ਬਰਾਊਜ਼ਰ ਇਕਟੈਨਸ਼ਨ ਡਾਊਨਲੋਡ ਕਰੋ।
ਆਪਣੇ ਡਿਵਾਈਸਾਂ ਨੂੰ ਸਿੰਕ ਕਰੋ
Firefox ਤੁਹਾਡੇ ਸਾਰੇ ਡਿਵਾਈਸਾਂ ਲਈ ਮੌਜੂਦ ਹੈ; ਆਪਣੀਆਂ ਟੈਬਾਂ, ਅਤੀਤ ਅਤੇ ਬੁੱਕਮਾਰਕਾਂ ਨੂੰ ਆਪਣੇ ਨਾਲ ਰੱਖੋ। ਤੁਹਾਨੂੰ ਸਿਰਫ਼ ਇੱਕ Mozilla ਖਾਤਾ ਚਾਹੀਦਾ ਹੈ ਅਤੇ ਤੁਹਾਨੂੰ ਸਿੰਕ ਕਰਨ ਦਾ ਮੌਕਾ ਅਤੇ Mozilla ਉਤਪਾਦ ਮਿਲਣਗੇ।
ਸਕਰੀਨ-ਸ਼ਾਟ
ਬਰਾਊਜ਼ਰ ਵਿੱਚ ਬਣੇ ਸਾਡੇ ਸਕਰੀਨਸ਼ਾਟ ਟੂਲ ਨਾਲ ਕਿਸੇ ਵੀ ਆਨਲਾਈਨ ਚੀਜ਼ ਦੇ ਵੱਧ ਰੈਜ਼ੋਲੂਸ਼ਨ ਦੀ ਤਸਵੀਰ ਲਵੋ
ਵਾਧਾ ਕੀਤੀ ਟਰੈਕਿੰਗ ਸੁਰੱਖਿਆ (ETP)
Firefox ਆਪਣੇ-ਆਪ ਹੀ ਤੀਜੀ ਧਿਰ ਦੇ ਟਰੈਕਰਾਂ ਉੱਤੇ ਪਾਬੰਦੀ ਲਾਉਂਦਾ ਹੈ, ਜੋ ਕਿ ਤੁਹਾਡੀ ਵੈੱਬ ਸਰਗਰਮੀ ਨੂੰ ਇਕੱਤਰ ਕਰਕੇ ਵੇਚਦੇ ਹਨ।
ਤਸਵੀਰ-ਚ-ਤਸਵੀਰ
ਵੈੱਬ ਸਿਖਲਾਈ ਵੇਖਣ ਤੋਂ ਲੈ ਕੇ ਤੁਹਾਡੀ ਮਨਪਸੰਦ ਟੀਮ ਉੱਤੇ ਨਿਗ੍ਹਾ ਰੱਖਣ ਨਾਲ ਕਈ ਕੰਮ ਕਰਨ ਦੌਰਾਨ ਤੁਹਾਡੀ ਵੀਡੀਓ ਤੁਹਾਡੇ ਨਾਲ ਨਾਲ ਚੱਲਦੀ ਹੈ।